woensdag 5 december 2012

ਹਾਲੈਂਡ ਚ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਡੈਨਹਾਗ ਵਿਖੇ ਗੁਰੂ ਨਾਨਕ ਦੇਵ ਜੀ ਦਾ ਗੁਰਪੁਬ ਸ਼ਰਧਾ ਨਾਲ ਮਨਾਇਆ/ਗੁਰੂ ਤੇਗ ਬਹਾਦਰ ਸਾਹਿਬ ਦੀ ਜੀਵਨੀ ਬਾਰੇ ਡੱਚ ਭਾਸ਼ਾ ਚ ਕਿਤਾਬ ਰਲੀਜ ਕੀ

ਹਾਲੈਂਡ ਚ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਡੈਨਹਾਗ ਵਿਖੇ ਗੁਰੂ ਨਾਨਕ ਦੇਵ ਜੀ ਦਾ ਗੁਰਪੁਬ ਸ਼ਰਧਾ ਨਾਲ ਮਨਾਇਆ/ਗੁਰੂ ਤੇਗ ਬਹਾਦਰ ਸਾਹਿਬ ਦੀ ਜੀਵਨੀ ਬਾਰੇ ਡੱਚ ਭਾਸ਼ਾ ਚ ਕਿਤਾਬ ਰਲੀਜ ਕੀਤੀ

 

ਹਾਲੈਂਡ 4 ਦਸੰਬਰ (ਹਰਜੀਤ ਸਿੰਘ)ਸ਼੍ਰੀ ਗੁਰੂ ਸਿੰਘ ਸਭਾ ਦੇ ਪ੍ਰਬੰਧਕ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦ ਿਕਿਤਾਬ ਜਾਰੀ ਕਰਦੇ ਹੋਏ ,ਕੌਸਲ ਮੈਬਰ ਸ੍ਰੀ ਮਤੀ ਮਿਤਰਾ ਰਾਮਰਨ,ਸ਼੍ਰੀ ਮਾਨ ਖੇਰਡ ਫਰਸਪਈ, ਭਾਈ ਭਜਨ ਸਿੰਘ ਜੀ , ਭਾਈ ਹਰਜੀਤ ਸਿੰਘ ਜੀ, ਭਾਈ ਚਤੁਰਬੀਰ ਸਿੰਘ ਜੀ,ਭਾਈ ਜਗਦੇਵ ਸਿੰਘ ਜੀ, ਭਾਈ ਸ਼ਿਵਰਾਜ ਸਿੰਘ ਜੀ,ਅਤੇ ਹੋਰ ਪਤਵੱਤੇ ਸੱਜਨ।
ਡੈਨਹਾਗ:4/12/12: ਗੁਰੁ ਨਾਨਕ ਦੇਵ ਜੀ ਦਾ ਗੁਰਪੁਰਬ ਦੇ ਸੰਬੰਧ ਚ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਡੈਨਹਾਗ ਵਿਖੇ ਐਤਵਾਰ 2 ਦਸੰਬਰ ਨੂੰ ਪਾਵਨ ਸ਼੍ਰੀ ਅਖੰਡ ਪਾਠ ਸਹਿਬ ਜੀ ਭੋਗ ਉਪਰੰਤ ਬਚਿਆ ਦੇ ਪਾਠ /ਕਵੀਸ਼ਰੀ/ਕੀਰਤਨ/ਕਥਾ ਦੇ ਪ੍ਰਵਾਹ ਚੱਲੇ।ਇਸੇ ਦਿਨ ਹਾਲੈਂਡ ਦੇ ਸਿੱਖਾਂ ਵਲੋ ਗੁਰੂ ਤੇਗ ਬਹਾਦਰ ਸਾਹਿਬ ਦੀ ਜੀਵਨੀ ਬਾਰੇ ਡੱਚ ਭਾਸ਼ਾ ਚ ਤਿਆਰ ਕਿਤਾਬ ਨੂੰ ਰਲੀਜ ਕੀਤਾ ਗਿਆ। ਇਸ ਮੋਕੇ ਸ਼ਹਿਰ ਦੀ ਕੌਂਸਲ ਦੀ ਮੈਬਰ ਸ਼੍ਰੀ ਮਤੀ ਮਿਤਰ ਰਾਮਬਰਨ ਜੀ ਕਿਰਸਚੀਅਨ ਪਾਰਟੀ ਦੀ ਮੈਬਰ ਅਤੇ ਮਿਸਟਰ ਖੇਰਡ ਫਰਸਪੁਈ ਲੇਬਰ ਪਾਰਟੀ ਤੋ ਪਹੂੰਚੇ ਹਏ ਸਨ, ਜਿਹਨਾਂ ਨੂੰ ਕਿਤਾਬ ਰਲੀਜ ਸਮੇ ਗੁਦੂਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਸੇਵਾਦਾਰ ਭਾਈ ਹਰਜੀਤ ਸਿੰਘ ਨੇ ਬੇਨਤੀ ਕੀਤੀ ਕੇ ਇਸ ਕਿਤਾਬ ਨੂੰ ਸ਼ਹਿਰ ਦੀ ਲਾਇਬਰੇਰੀ ਵਿੱਚ ਰੱਖਿਆ ਜਾਵੇ / ਇਸ ਬੇਨਤੀ ਨੂੰ ਕੌਸਲ ਦੇ ਮੈਬਰਾਂ ਨੇ ਪਰਵਾਨ ਕਰਦੇ ਹੋਏ ਕਿਹਾ ਕਿ ਉਹ 6ਦਸੰਬਰ 2012 ਦਿਨ ਵੀਰਵਾਰ ਨੂੰ ਕੋਂਸਲ ਦੀ ਅਹਿਮ ਮਟਿੰਗ ਸਮੇ ਪੇਸ਼ ਕਰਗੇ ਅਤੇ ਕਮਿਸ਼ਨ ਨੂੰ ਇਸ ਸੰਬੰਧੀ ਬੇਨਤੀ ਕਰਨਗੇ। ਵੀਰਵਾਰ ਸਵੇਰੇ 9 ਵਜੇ ਇਸ ਕਿਤਾਬ ਨੂੰ ਕਮਿਸ਼ਨ ਕੋਲ ਪੇਸ਼ ਕੀਤਾ ਜਾਵੇਗਾ ਆਸ ਹੈ ਕੇ ਛੇਤੀ ਹੀ ਗੁਰੂ ਤੇਗ ਬਹਾਦੁਰ ਸਾਜਿਬ ਜੀ ਦੀ ਜੀਵਨੀ ਬੱਚਿਆ ਦੀ ਕਿਤਾਬ ਸ਼ਹਿਰ ਦੀ ਲਾਇਬਰੇਰੀ ਚ ਸਥਾਪਤ ਹੋਵੇਗੀ।ਇਸ ਸਾਰੀ ਕਾਰਵਈ ਨੂੰ ਲਾਈਵ ਸਵੇਰੇ 9 ਵਜੇ ਲਾਈਵ ਦੇਖਿਆ ਜਾ ਸਕੇਗਾ।ਾ.ਦੲਨਹੳੳਗ.ਨਲ ਪਾਵਨ ਸ਼੍ਰੀ ਅਕਡ ਪਾਠ ਸਾਹਿਬ ਸਾਰੀ ਸੇਵਾ ਸੰਗਤਾ ਨੇ ਮਿਲ ਜੁਲ ਕੇ ਕੀਤੀ।ਭਾੲ ਿਭਜਨ ਸਿੰਘ ਜੀ ਨੇ ਡੱਚ ਭਾਸ਼ਾ ਚ ਅਤੇ ਭਾਈ ਚਤੁਰਬੀਰ ਸਿੰਘ ਜੀ ਨੇ ਇੰਗਲਿਸ਼ ਭਾਸਾਂ ਚ ਗੁਰੂ ਸਾਹਿਬਾਨ ਦੀ ਜੀਵਨੀ ਨੂੰ ਬਿਆਨ ਕੀਤਾ।ਭਾਈ ਕੁਲਵੰਤ ਸਿੰਘ /ਭਾਈ ਚੈਨ ਸਿੰਘ ਜੀ, ਭਾਈ ਗੁਰਮੁੱਖ ਸਿੰਘ, ਨੇ ਰਸ ਭਿੰਨਾ ਕੀਰਤਨ ਕੀਤਾ ਅਤੇ ਭਾਈ ਤਰਸੇਮ ਸਿੰਘ,ਭਾਈ ਰਾਜ ਸਿੰਘ,ਭਾਈ ਚੈਨ ਸਿੰਘ ਜੀ ਨੇ ਕਵੀਸ਼ਰੀ ਰਾਹੀ ਨਿਹਾਲ ਕੀਤਾ। ਭਾਈ ਹਰਜੀਤ ਸਿੰਘ ਨੇ ਨਵੈ ਗੁਰਦੂਆਰਾ ਸਹਿਬ ਦੇ ਪਲੈਨ ਬਾਰੇ ਚਾਨਣਾ ਪਾਇਆ ਅਤੇ ਸੰਮੂਹ ਸਮਤਾ ਨੂੰ ਦੱਿਸਆ ਕੇ ਹੁਣ ਤੱਕ ਸੰਗਤਾ ਨੇ 2 ਲੱਖ ਯੁਰੁ ਲਿਖਾਆਿ ਹੈ ਬਾਕੀ ਸੰਗਤਾ ਵੀ ਆਪਣਾ ਪੁਰਨ ਸਹਿਯੋਗ ਦੇਣ ਤਾਂ ਜੋ ਸ਼ਹਿਰ ਵਿੱਚ ਸਿੱਖ ਰਹੁਰੀਤਾ ਨਾਲ ਬਣਨ ਜਾ ਰਹੇ ਗੁਰਦੁਆਰਾ ਸਹਿਬ ਦੇ ਕੰਮ ਨੁੰ ਪੂਰਾ ਕੀਤਾ ਜਾ ਸਕੇ।ਸੰਗਤ ਵਲੋ ਆ ਰਹੇ ਸਹਿਜੋਗ ਦਾ ਧੰਨਵਾਦ ਕੀਤਾ। ਭਾਈ ਸਿਵਰਾਜ ਸਿੰਘ ਜੀ ਨੇ ਆਈਆ ਸੰਗਤਾ ਦਾ ਧੰਨਵਾਦ ਕੀਤਾ, ਸਟੇਜ ਦੀ ਸੇਵਾ ਭਾਈ ਮੇਜਰ ਸਿੰਘ ਜੀ ਨੇ ਨਿਭਾਈ।ਪ੍ਰੀਵਾਰਾ ਨੇ ਰਲ ਕੇ ਲਘਰਾਂ ਦੀ ਤਿੰਨੇ ਦਿਨ ਸੇਵਾ ਕੀਤੀ।


Geen opmerkingen: